Monday, March 14, 2016

ਮੇਰੀ ਮਾਂ ਬੋਲੀ

ਮੇਰੀ ਮਾਂ ਬੋਲੀ
ਸਬ ਤੋ ਵਖਰੀ
ਵਿਰਲੀ ਬਾਨੀ
ਬੜੀ ਸਯਾਨੀ

ਦਿਲ ਵਿਚ ਵਸਦੀ
ਨਹੀ ਵਿਸਰਦੀ

ਅਮ੍ਰਿਤ ਵੇਲੇ
ਅਮਬ੍ਰੋੰ  ਵਰਸੇ

ਮੇਰਾ ਵਿਰਸਾ
ਕਦੇ ਨਾ ਵਿਸਰੇ

ਖੰਡ ਦੀ ਕੌਲੀ
ਮੇਰੀ ਮਾਂ ਬੋਲੀ

ਫਕੀਰਾਂ ਦੀ ਜਾਯੀ
ਦਾਰਿਯਾਵਾਂ ਦੀ ਵ੍ਯਾਯੀ
ਹੀਰੇ ਦੇ ਮੁੱਲ ਪਾਯੀ
ਨਗੀਨੇ ਤੋ ਵੀ ਸਵਾਈ

ਦਿਲ ਦੀ ਪੋਲੀ
ਨੀਗੀ , ਹੌਲੀ
ਮੇਰੀ ਮਾਂ ਬੋਲੀ
 

No comments: